Phone: +91 98709 81709 Email: khabarworldpunjabi@gmail.com Email: info@khabarworldpunjabi.com

ਨੌਜਵਾਨਾਂ ਨੂੰ ਜਲਦ ਮਿਲਣਗੇ ਸਮਾਰਟ ਫੋਨ-ਸਾਧੂ ਸਿੰਘ ਧਰਮਸੌਤ

Nov 11, 2018 | | ludhiana

ਨੌਜਵਾਨਾਂ ਨੂੰ ਜਲਦ ਮਿਲਣਗੇ ਸਮਾਰਟ ਫੋਨ-ਸਾਧੂ ਸਿੰਘ ਧਰਮਸੌਤ
-ਕਿਹਾ! ਕਰਤਾਰਪੁਰ ਲਾਂਘਾ ਜਰੂਰ ਖੁੱਲਣਾ ਚਾਹੀਦਾ
ਖੰਨਾ
ਪੰਜਾਬ ਸਰਕਾਰ ਆਪਣੇ ਚੋਣ ਮੈਨੀਫੈਸਟੋ ਮੁਤਾਬਕ ਨੌਜਵਾਨਾ ਨੂੰ ਸਮਾਰਟ ਫੌਨ ਜਲਦ ਦੇਣ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਇਥੇ ਇੱਕ ਧਾਰਮਿਕ ਸਮਰੋਹ ਵਿਚ ਸ਼ਮੂਲੀਅਤ ਕਰਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ.ਧਰਮਸੌਤ ਨੇ ਕਿਹਾ ਸੁਖਪਾਲ ਖਹਿਰਾ ਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਚੋਣ ਮੈਨੀਫੈਸਟੋ ’ਚ ਕੀਤੇ ਜਾਣ ਵਾਲੇ ਵਾਅਦਿਆਂ ਦਾ ਇਹ ਮਤਲਬ ਇਹ ਨਹੀ ਹੁੰਦਾ ਕਿ ਸਰਕਾਰ ਬਣਦੇ ਸਾਰ ਸਾਰੇ ਹੀ ਸਾਰੇ ਵਾਅਦੇ ਪੂਰੇ ਕਰ ਦਿੱਤੇ ਜਾਣ ਸਗੋਂ ਇਹ ਪੰਜ ਸਾਲਾਂ ਚ ਪੂਰੇ ਕਰਨੇ ਹੁੰਦੇ ਹਨ ਦੂਜਾ ਉਨ੍ਹਾਂ ਕਿਹਾ ਕੈਪਟਨ ਸਰਕਾਰ ਵੱਲੋਂ ਹਰ ਘਰ ਨੌਕਰੀ ਦਾ ਵਾਅਦਾ ਵੀ ਪੂਰਾ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ ਲੱਗ ਭੱਗ 4 ਲੱਖ ਨੌਜਵਾਨਾਂ ਨੂੰ ਸਰਕਾਰੀ ਤੇ ਗੈਰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਅਤੇ ਸਰਕਾਰ ਵੱਲੋਂ ਨੌਕਰੀਆਂ ਮੁਹੱਈਆ ਕੀਤੇ ਜਾਣ ਦਾ ਸਿਲਸਲਾ ਨਿਰੰਤਰ ਜਾਰੀ ਹੈ ਸ.ਧਰਮਸੌਤ ਨੇ ਕਿਹਾ ਕਿ ਖਹਿਰਾ ਵੱਲੋਂ ਨੌਜਵਾਨਾਂ ਨਾਲ ਧੋਖਾ ਕੀਤੇ ਜਾਣ ਸੰਬੰਧੀ ਗਲਤ ਤੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ।
ਉਨਾ ਅੱਗੇ ਕਿਹਾ ਕਿ ਕਰਤਾਰਪੁਰ ਦਾ ਲਾਂਘਾ ਹਰ ਹਾਲ ’ਚ ਖੁੱਲਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਨੂੰ ਨਿਜੀ ਦਿਲਚਸਪੀ ਲੈ ਕਿ ਪਾਕਿਸਤਾਨ ਸਰਕਾਰ ਤੱਕ ਲਾਂਘਾ ਖੁਲਵਾਉਣ ਸੰਬੰਧੀ ਪਹੁੰਚ ਕਰਨੀ ਚਾਹੀਦੀ ਹੈ ਕਿਉਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜਿੰਦਗੀ ਦਾ ਆਖਰੀ ਸਮਾਂ ਇੱਥੇ ਹੀ ਰਹਿ ਕਿ ਗੁਜਾਰਿਆ ਤੇ ਹਰ ਸਿੱਖ ਦੀ ਇੱਛਾ ਹੈ ਕਿ ਉਹ ਕਰਤਾਰਪੁਰ ਨਤਮਸਤਕ ਹੋਵੇ। ਸ.ਧਰਮਸੋਤ ਨੇ ਨੋਟਬੰਦੀ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਇਸ ਨੂੰ ਮੋਦੀ ਸਰਕਾਰ ਦੀ ਵੱਡੀ ਭੁੱਲ ਕਰਾਰ ਦਿੰਦਿਆ ਆਖਿਆ ਕਿ ਮੋਦੀ ਵੱਲੋ ਇਹ ਸਭ ਕੁੱਝ ਆਪਣੇ ਚਹੇਤਿਆਂ ਦੇ ਕਾਲੇ ਧਨ ਨੂੰ ਚਿੱਟੇ ਧਨ ’ਚ ਬਦਲਣ ਵਾਸਤੇ ਕੀਤਾ ਗਿਆ। ਜਦੋ ਕਿ ਦੇਸ਼ ਦੇ ਲੋਕਾਂ ਨੂੰ ਇਸ ਦਾ ਬਹੁਤ ਨੁਕਸਾਨ ਹੋਇਆ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਜਿੰਨੀਆਂ ਮਰਜੀ ਕੋਰ ਕਮੇਟੀ ਮੀਟਿੰਗਾਂ ਕਰ ਲਵੇ। ਪਰ ਲੋਕ ਉਸ ਨੂੰ ਬੁਰੀ ਤਰਾਂ ਨਕਾਰ ਚੁੱਕੇ ਹਨ। ਇਸ ਲਈ ਹੁਣ ਇਸਦਾ ਮੁੜ ਉਠਣਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੇ ਉਸਦੀ ਧਰਮ ਪਤਨੀ ਅਕਾਲੀ ਦਲ ਵਿਚਲੀ ਫੁੱਟ ਨੂੰ ਲੈ ਕਿ ਹਵਾ ’ਚ ਤਲਵਾਰਾਂ ਮਾਰ ਰਹੇ ਹਨ ਜਦ ਕਿ ਅਸਲੀਅਤ ਇਹ ਹੈ ਕਿ ਬਹੁਤੇ ਟਕਸਾਲੀ ਅਕਾਲੀ ਆਗੂ ਸੁਖਬੀਰ ਦੀ ਲੀਡਰਸ਼ਿਪ ਨੂੰ ਮੁੱਢੋਂ ਰੱਦ ਕਰ ਚੁੱਕੇ ਹਨ।
ਇਕ ਸਵਾਲ ਦੇ ਜਵਾਬ ’ਚ ਸ. ਧਰਮਸੋਤ ਨੇ ਕਿਹਾ ਕਿ ਵੱਡੇ ਬਾਦਲ ਸਾਹਿਬ ਦੀ ਹਾਲਤ ਤਾਂ ਪਾਣੀਓ ਪਤਲੀ ਹੋ ਚੁੱਕੀ ਹੈ। ਜਿਸ ਕਰਕੇ ਜੇਲਾਂ ਕੱਟਣ ਵਾਲੇ ਟਕਸਾਲੀ ਅਕਾਲੀ ਤੇ ਸਤਿਕਾਰਯੋਗ ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਜਾ ਰਿਹਾ ਹੈ। ਉੁਨ੍ਹਾਂ ਅੱਗੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਦੀ ਜੰਗ ਫਤਿਹ ਕਰਨ ਵਾਸਤੇ ਰਾਹੁਲ ਗਾਂਧੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਹੀ ’ਚ ਕਾਂਗਰਸ ਪੂਰੀ ਤਰਾਂ ਤਿਆਰ ਹੈ ਤੇ ਪੰਜਾਬ ਦੀਆਂ ਸਾਰੀਆਂ ਸੀਟਾਂ ਵੱਡੇ ਬਹੁਮਤ ਨਾਲ ਜਿੱਤ ਕੇ ਕੇਂਦਰ ਚ ਭਾਜਪਾ ਸਰਕਾਰ ਨੂੰ ਸਤਾ ਤੋਂ ਲਾਂਭੇ ਕਰ ਦੇਵੇਗੀ। ਇਸ ਮੋਕੇ ਇੰਡਸਟਰੀ ਸੈਲ ਦੇ ਚੇਅਰਮੈਨ ਹਰਦੇਵ ਸਿੰਘ ਰੋਸ਼ਾ, ਸੀਨੀਅਰ ਕਾਂਗਰਸੀ ਆਗੂ ਮੁਨੀਸ਼ ਖੰਨਾ, ਡਾ.ਰਣਜੀਤ ਖੰਨਾ ਆਦਿ ਵੀ ਮੌਜੂਦ ਸਨ।

smartphone yojana punjab 46

Smartphone yojana punjab
ਨੌਜਵਾਨਾਂ ਨੂੰ ਜਲਦ ਮਿਲਣਗੇ ਸਮਾਰਟ ਫੋਨ-ਸਾਧੂ ਸਿੰਘ ਧਰਮਸੌਤ

Comments


ABOUT US


Sahi Soch Sahi Khabar

CONTACT DETAILS


Khabar World Punjabi
Dr AVM Public Senior Secondary School, Issa Nagri, Ludhiana-141008
Phone: 0 98709 81709
Email: khabarworldpunjabi@gmail.com