Phone: +91 98709 81709 Email: khabarworldpunjabi@gmail.com Email: info@khabarworldpunjabi.com

ਪੀਏਯੂ ਦੇ ਗ੍ਰਹਿ ਵਿਗਿਆਨ ਕਾਲਜ ਦੀ ਪਹਿਲੀ ਅਲੂਮਨੀ ਮੀਟ ਦੌਰਾਨ ਮਿਲੇ ਪੁਰਾਣੇ ਵਿਦਿਆਰਥੀ

Nov 15, 2018 | | LUDHIANA

ਪੀਏਯੂ ਦੇ ਗ੍ਰਹਿ ਵਿਗਿਆਨ ਕਾਲਜ ਦੀ ਪਹਿਲੀ ਅਲੂਮਨੀ ਮੀਟ ਦੌਰਾਨ ਮਿਲੇ ਪੁਰਾਣੇ ਵਿਦਿਆਰਥੀ

ਪੀਏਯੂ ਦੇ ਗ੍ਰਹਿ ਵਿਗਿਆਨ ਕਾਲਜ ਨੇ ਆਪਣੀ ਪਹਿਲੀ ਅਲੂਮਨੀ ਮੀਟ ਕਰਵਾਈ । ਇਸ ਮੀਟ ਵਿੱਚ 250 ਦੇ ਕਰੀਬ ਵਿਦਿਆਰਥੀ ਇੱਕ ਵਾਰ ਫਿਰ ਪੀਏਯੂ ਦੇ ਵਿਹੜੇ ਵਿੱਚ ਇਕੱਤਰ ਹੋਏ । ਮੀਟ ਦਾ ਆਰੰਭ ਮੁਖ ਮਹਿਮਾਨ ਅਤੇ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਦੇ ਸਵਾਗਤ ਨਾਲ ਹੋਇਆ । ਡਾ. ਕਾਂਤਾ ਸ਼ਰਮਾ ਸਾਬਕਾ ਡੀਨ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਜਦਕਿ ਕਾਲਜ ਦੇ ਸਾਬਕਾ ਡੀਨ ਡਾ. ਐਮ ਬੀ ਸਿੰਘ ਅਤੇ ਡਾ. ਐਸ ਕੇ ਮਾਨ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ । ਗ੍ਰਹਿ ਵਿਗਿਆਨ ਕਾਲਜ ਦੇ ਡੀਨ ਡਾ. ਜਤਿੰਦਰ ਕੌਰ ਗੁਲਾਟੀ ਨੇ ਆਏ ਹੋਏ ਮਹਿਮਾਨਾਂ ਅਤੇ ਸਾਬਕਾ ਵਿਦਿਆਰਥੀਆਂ ਦਾ ਸਵਾਗਤ ਕੀਤਾ । ਉਹਨਾਂ ਨੇ ਪਿਛਲੀ ਅੱਧੀ ਸਦੀ ਦੌਰਾਨ ਖੋਜ ਅਧਿਆਪਨ ਅਤੇ ਪਸਾਰ ਸਿੱਖਿਆ ਦੇ ਖੇਤਰ ਵਿੱਚ ਕਾਲਜ ਵੱਲੋਂ ਪਾਏ ਯੋਗਦਾਨ ਦਾ ਜ਼ਿਕਰ ਕੀਤਾ ਅਤੇ ਨਾਲ ਹੀ ਗ੍ਰਹਿ ਵਿਗਿਆਨ ਸਿੱਖਿਆ ਦੇ ਖੇਤਰ ਵਿੱਚ ਹਾਸਲ ਕੀਤੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ।
ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਸਾਬਕਾ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਇਸ ਕਾਲਜ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ । ਉਹਨਾਂ ਨੇ ਹੋਮ ਸਾਇੰਸ ਅਤੇ ਕਮਿਊਨਿਟੀ ਸਾਇੰਸ ਦੇ ਖੇਤਰ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਲਈ ਇਸ ਕਾਲਜ ਦੇ ਵਰਤਮਾਨ ਅਤੇ ਸਾਬਕਾ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਨਿੱਘੇ ਅਹਿਸਾਸ ਪ੍ਰਗਟ ਕੀਤੇ ।
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਾਪਤੀਆਂ ਕਰਨ ਵਾਲੇ ਇਸ ਕਾਲਜ ਦੇ ਕੁਝ ਸਾਬਕਾ ਵਿਦਿਆਰਥੀਆਂ ਨੂੰ ਇਸ ਮੌਕੇ ਸਨਮਾਨਿਤ ਕੀਤਾ ਗਿਆ । ਇੱਥੋਂ ਦੇ ਸਾਬਕਾ ਵਿਦਿਆਰਥੀਆਂ ਨੇ ਕਾਲਜ ਨਾਲ ਜੁੜੀਆਂ ਆਪਣੀਆਂ ਯਾਦਾਂ ਅਤੇ ਹਸੀਨ ਪਲਾਂ ਨੂੰ ਭਾਵੁਕ ਅੰਦਾਜ਼ ਵਿੱਚ ਤਾਜ਼ਾ ਕੀਤਾ । ਡਾ. ਜੇ ਕਿਸ਼ਤਵੜੀਆ ਨੇ ਆਪਣੇ ਗੁਰੂਜਨਾਂ ਨੂੰ ਯਾਦ ਕਰਦਿਆਂ ਉਹਨਾਂ ਦੀ ਨਿੱਜੀ ਅਤੇ ਪੇਸ਼ਾਵਰ ਜ਼ਿੰਦਗੀ ਵਿੱਚ ਇਸ ਕਾਲਜ ਦੇ ਯੋਗਦਾਨ ਨੂੰ ਯਾਦ ਕਰਦਿਆਂ ਧੰਨਵਾਦੀ ਬੋਲ ਕਹੇ । ਇਸੇ ਤਰ•ਾਂ ਡਾ. ਨੀਲਮ ਗਰੇਵਾਲ ਅਤੇ ਡਾ. ਕੇ ਕੇ ਸ਼ਰਮਾ ਨੇ ਵੀ ਗ੍ਰਹਿ ਵਿਗਿਆਨ ਕਾਲਜ ਨੂੰ ਉਹਨਾਂ ਦੀ ਜ਼ਿੰਦਗੀ ਬਦਲਣ ਦਾ ਪੜਾਅ ਕਿਹਾ ।
ਕਾਲਜ ਦੇ ਵਿਦਿਆਰਥੀਆਂ ਵੱਲੋਂ ਇਸ ਮੌਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ । ਸਾਬਕਾ ਵਿਦਿਆਰਥੀਆਂ ਨੇ ਕਈ ਕਿਸਮ ਦੀਆਂ ਖੇਡਾਂ ਵਿੱਚ ਹਿੱਸਾ ਲਿਆ । ਕਾਲਜ ਦੇ ਡੀਨ ਡਾ. ਜੇ ਕੇ ਗੁਲਾਟੀ ਨੇ ਇਸ ਅਲੂਮਨੀ ਮੀਟ ਦੀ ਸ਼ਾਨਦਾਰ ਸਫ਼ਲਤਾ ਲਈ ਇੱਥੇ ਪੁੱਜੇ ਸਾਰੇ ਸਾਬਕਾ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਆਪਣੇ ਸਟਾਫ਼ ਲਈ ਪ੍ਰਸ਼ੰਸਾ ਦੇ ਭਾਵ ਪ੍ਰਗਟਾਏ ।

PAU LUDHAINA 47

PAU LUDHAINA
ਪੀਏਯੂ ਦੇ ਗ੍ਰਹਿ ਵਿਗਿਆਨ ਕਾਲਜ ਦੀ ਪਹਿਲੀ ਅਲੂਮਨੀ ਮੀਟ ਦੌਰ

Comments


ABOUT US


Sahi Soch Sahi Khabar

CONTACT DETAILS


Khabar World Punjabi
Dr AVM Public Senior Secondary School, Issa Nagri, Ludhiana-141008
Phone: 0 98709 81709
Email: khabarworldpunjabi@gmail.com